Wednesday, March 2, 2011

ਮੇਰੀ ਖਵਾਇਸ਼

ਮੇਰੀ ਪਤਝੜ ਰੁੱਤੇ ਇਕ ਐਸਾ ਖਿੜਿਆ  ਗੁਲਾਬ ,
ਮੇਰੀ ਜਿੰਦਰੀ ਨਿਮਾਣੀ ਬਹਾਰ  ਹੋ ਗਈ ,
ਸ਼ੀਸ਼ੇ ਕੋਲ ਖੜ ਖੜ  ਤਕਾਂ, ਜਿਵੈਂ ਮੈਂ ਫਿਰ ਮੁਟਿਆਰ ਹੋ ਗਈ
ਸੋਂਹ ਰਬ (.....................) ਨਹੀਂ ਦਸ ਸਕਦੀ
ਕਿੰਝ ਝਲੇ ਦਿਲਾਂ ਨੂੰ ਕਿਸੇ ਦੇ ਦੀ ਸਾਰ ਹੋ ਗਈ  !



ਤਸਵੀਰ ਤੇਰੀ ਹਰ ਰੋਜ਼ ਦਿਲ  ਵਿਚ ਭਰਦੀ ਹਾਂ ਮੈਂ ,
ਇਸੇ ਤਰਾਂ ਹਰ ਰੋਜ਼ ਅਪਾਣੇ ਆਪ ਨੂੰ ਜਿਉਂਦ੍ਯਾਂ  ਕਰਦੀ ਹਾਂ ਮੈਂ
ਸਬ ਆ ਕੇ(ਮਾਂ ਬਾਪ ) ਤੁਰ ਗਏ ਇਸ ਜਿੰਦਗੀ ਵਿਚ ਜਿਵੈਂ
ਓਵੈਂਹੇ ਅਪਨੇ ਆਪ ਦੇ ਤੁਰ  ਜਾਣ ਬਾਰੇ ਸੋਚ ਕੇ ਡਰਦਿ ਹਾਂ ਮੈਂ

ਰੂਹ ਦਾ ਜਾਨੀ

ਦੋ ਰੂਹਾਂ ਦੀ ਅਜਬ ਕਹਾਣੀ,ਦਿਲ ਵਿਚ ਦਰਦ ਤੇ ਨੈਨਾ ਵਿਚ ਪਾਣੀ !
ਮੁਕ ਗਾਯੀਆਂ ਆਸਾਂ ,ਮੁਕ  ਗੀਆਂ ਸਧਰਾਂ, ਨਹੀਂ ਮੁਕਦੀ ਪਰ ਜਿੰਦ ਨਿਮਾਣੀ !
ਬਦ੍ਲਿਯਾ ਮੌਸਮ ,ਬਦਲਿਯਾੰ ਰੁਤਾਂ ਨਾ ਬਦਲੀ ਪਰ ਯਾਦ ਪੂਰਾਣੀ !
ਕਿੰਜ ਕੱਟਾਂਗੇ ਇਹ ਉਮਰ ਦਾ ਵਿਰਹਾ ਜੇ ਨਾ ਮਿਲਯਾ ਰੂਹ ਦਾ ਜਾਨੀ !